Sunday, July 15, 2012

ਕੈਂਸਰ ਤੇ ਸ਼ੂਗਰ ਆਦਿ ਲਈ ਜਰਮਨ ਦੀ ਡਾ. ਬਗਵਿਗ ਦਾ ਚਮਤਕਾਰੀ ਨੁਸਖਾ







ਜਰਮਨ ਦੀ ਨਾਮਵਰ ਡਾਕਟਰ ਜੋਹਾਨਾ ਬਡਵਿਗ ਦਾ ਦਾਅਵਾ ਹੈ ਕਿ ਇਸ ਨੁਸਖੇ ਦੇ ਸੇਵਨ ਨਾਲ ਕੈਂਸਰ, ਸ਼ੂਗਰ ਤੇ ਬਲੱਡ ਪ੍ਰੈਸ਼ਰ, ਪਾਰਕਿਨਸਨ ਤੋਂ ਇਲਾਵਾ ਕੋਲੈਸਟਰਾਲ, ਦਿਲ ਦੀਆਂ ਬੀਮਾਰੀਆਂ, ਜੋੜਾਂ ਦੇ ਦਰਦ, ਲਿਵਰ ਆਦਿ ਅਨੇਕਾਂ ਰੋਗਾਂ ਤੋਂ ਅਰਾਮ ਮਿਲਦਾ ਹੈ।
Ñਲੋੜੀਂਦਾ ਸਮਾਨ ਲੈਣਾ- 1. ਬਿਜਲੀ ਵਾਲਾ ਹੈਂਡ ਬਲੈਡਰ ਜੋ ਭੂਕਣੇ ਵਰਗਾ ਲੰਮਾ ਹੁੰਦਾ ਜਿਹਾ ਹੁੰਦਾ ਹੈ, ਵੱਡੇ ਢਿੱਡ ਵਾਲੇ ਬਲੈਡਰ ਦੀ ਲੋੜ ਨਹੀਂ। 2. ਇਕ ਵੱਡਾ ਕੌਲਾ (ਬੌਅਲ) 3. ਦਰਮਿਆਨੇ ਅਕਾਰ ਦਾ ਮੱਗ।
ਸਮੱਗਰੀ- 1. ਘੱਟ ਫੈਟ ਵਾਲਾ ਕਟਿਜ ਪਨੀਰ ਜੋ ਫਰਟੀਨੋ, ਫਰੈਸ਼ਕੋ ਆਦਿ ਗਰੌਸਰੀ ਸਟੋਰ ਤੋਂ ਮਿਲਦਾ ਹੈ। 2. ਕੋਲਡ ਪ੍ਰੈੱਸਡ ਅਰਥਾਤ ਠੰਡੇ ਤਰੀਕੇ ਨਾਲ ਕੱਢਿਆ ਅਲਸੀ ਦਾ ਤੇਲ ਜਿਸ ਨੂੰ ਅੰਗਰੇਜ਼ੀ ਵਿਚ ਫਲੈਕ ਆਇਲ ਆਖਦੇ ਹਨ। (ਅਲਸੀ ਦਾ ਆਮ ਤੇਲ ਨਹੀਂ ਸਗੋਂ ਸਿਰਫ ਕੋਲਡ ਪ੍ਰੈੱਸਡ ਹੀ ਲੈਣਾ ਹੈ ਜੋ ਕਿ ਕਾਸਕੋ ਜਾਂ ਕਿਸੇ ਹੋਰ ਕੁਦਰਤੀ ਪਦਾਰਥਾਂ ਵਾਲੇ ਸਟੋਰ ਤੋਂ ਲਵੋ, ਜਿਸ ਨੂੰ ਇੰਡੀਆ ਵਿਚ ਕੱਚੀ ਘਾਣੀ ਜਾਂ ਕੋਹਲੂ ਦਾ ਅਲਸੀ ਤੇਲ ਕਹਿੰਦੇ ਹਨ।) 3. ਸੋਇਆ ਦੁੱਧ। 4. ਆਪਣੇ ਪਸੰਦ ਦੇ ਹਰੇ ਫਲ ਜਿਵੇਂ ਬਲੂਬੈਰੀ, ਸਟਰਾਅਬੈਰੀ, ਸੇਬ, ਨਾਸ਼ਪਾਤੀ, ਆੜੂ, ਅਲੂਚਾ ਆਦਿ। ਇਨ੍ਹਾਂ ਨੂੰ ਨਿੱਕੇ ਨਿੱਕੇ ਕੱਟਣਾ ਸਿਰਫ ਇਕ ਪਿਆਲੀ ਭਰਨ ਜੋਗੇ। 5. ਗਿਰੀ ਵਾਲੇ ਫਲ ਜਿਵੇਂ ਅਖਰੋਟ, ਬਦਾਮ, ਕਾਜੂ, ਪਿਸਤਾ, ਸੂਰਜਮੁਖੀ ਬੀਜ ਆਦਿ ਗਰਾਈਂਡਰ ਵਿਚ ਚੂਰਾ ਕਰ ਕੇ ਰੱਖ ਲਵੋ ਤਾਂ ਕਿ ਹਰ ਰੋਜ਼ ਵਰਤ ਸਕੋ।
ਤਰੀਕਾ— ਅਲਸੀ ਦੇ ਤੇਲ ਨੂੰ ਚੰਗੀ ਤਰ੍ਹਾਂ ਹਿਲਾਅ ਕੇ 3 ਵੱਡੇ ਚਮਚੇ ਤੇ ਕਟਿਜ ਚੀਜ਼ (ਪਨੀਰ) ਦੇ ਛੇ ਵੱਡੇ ਚਮਚੇ ਕੌਲੇ ਵਿਚ ਪਾ ਲਉ। ਚਮਚਾ ਭਰਨ ਵੇਲੇ ਟੀਸੀ ਨਹੀਂ ਕੱਢਣੀ, ਲੈਵਲ ਵਿਚ ਰੱਖਣੇ ਹਨ। ਹੈਂਡ ਬਲੈਡਰ ਦੇ ਮਧਾਣੀ ਵਾਲੇ ਪਾਸੇ ਨੂੰ ਸੋਇਆ ਮਿਲਕ ਵਾਲੇ ਮੱਗ ਵਿਚ ਪਾ ਕੇ ਕੁਝ ਸਕਿੰਟਾਂ ਲਈ ਚਲਾਅ ਦਿਓ। ਜਿਸ ਨਾਲ ਮਧਾਣੀ ਨੂੰ ਚਿੰਬੜਿਆ ਪੇਸਟ ਘੁਲ ਕੇ ਮੱਗ ਵਿਚ ਰਹਿ ਜਾਵੇਗਾ। ਇਸ ਦੁੱਧ ਵਿਚ ਘੁਲੇ ਪੇਸਟ ਨੂੰ ਤੇਲ ਵਾਲੇ ਕੌਲੇ ਵਿਚ ਉਲੱਦ ਦਿਓ। ਹੁਣ ਇਸ ਪੇਸਟ ਨੂੰ ਚਮਚੇ ਨਾਲ ਚੰਗੀ ਤਰ੍ਹਾ ਹਿਲਾਓ। ਰਗੜੇ ਹੋਏ ਸੁੱਕੇ ਮੇਵੇ ਦੇ ਕੋਈ ਡੇਢ ਚਮਚੇ ਇਸ ਪੇਸਚ ਵਿਚ ਚਮਚੇ ਨਾਲ ਹਿਲਾਅ ਕੇ ਚੰਗੀ ਤਰ੍ਹਾਂ ਮਿਕਸ ਕਰੋ। ਪਿਆਲੀ ਵਿਚ ਕੱਟ ਕੇ ਰੱਖੇ ਫਲ ਫਰੂਟ ਵੀ ਕੌਲੇ ਵਿਚ ਪਾ ਕੇ ਚਮਚੇ ਨਾਲ ਮਿਕਸ ਕਰ ਲਵੋ। ਮੇਵੇ ਤੇ ਫਲ ਬਲੈਡਰ ਨਾਲ ਮਿਕਸ ਨਹੀਂ ਕਰਨੇ। ਸਗੋਂ ਚਮਚੇ ਨਾਲ ਗੁਤਾਵਾ ਜਿਹਾ ਬਣਾ ਲੈਣਾ ਹੈ। ਸਾਰੀ ਸਮੱਗਰੀ ਤਿਆਰ ਹੈ ਜਿਸ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਛਕ ਲਵੋ। ਇਹ ਸਮੱਗਰੀ ਅੱਧੇ ਘੰਟੇ ਮਗਰੋਂ ਬੇਕਾਰ ਹੋ ਜਾਂਦੀ ਹੈ, ਇਸ ਲਈ ਰਾਤ ਨੂੰ ਬਣਾ ਕੇ ਨਹੀਂ ਰੱਖਣੀ।
ਪਰਹੇਜ਼- ਅਲਕੋਹਲ, ਮੀਟ, ਆਂਡਾ, ਡੇਅਰੀ, ਹਰੇਕ ਕਿਸਮ ਦਾ ਮਿੱਠਾ ਤੇ ਰੀਫਾਈਨਡ ਤੇਲ ਕੈਂਸਰ ਬਣਾਉਂਦੇ ਹਨ। 1 ਫੀਸਦੀ ਦੁੱਧ, ਦਹੀ ਵਰਤ ਲਵੋ। ਐਕਸਟ੍ਰਾ ਵਰਿਜਨ ਆਲਿਵ ਤੇਲ ਵਰਤੋ। ਗਰੀਨ ਟੀਅ  ਸੋਇਆ ਤੇਲ ਵਿਚ ਵਾਰ ਵਾਰ ਪਾਓ। ਪੀਜ਼ਾ, ਪਕੌੜੇ, ਮੀਟ ਆਂਡੇ ਆਦਿ ਤੋਂ ਪੂਰਾ ਪਰਹੇਜ਼ ਰੱਖੋ। ਅਨਸਵੀਟਨਡ (ਮਿੱਠੇ ਤੋਂ ਰਹਿਤ) ਸੋਇਆ ਮਿਲਕ ਵਰਤੋ। ਘਰ ਕੱਢਿਆ ਤਾਜ਼ਾ ਗਾਜਰ ਜੂਸ, (ਸੇਬ ਸੈਲਰੀ ਨਾਲ) ਵਰਤੋ। ਸਟੋਰ ਵਾਲਾ ਜੂਸ ਨਹੀਂ ਵਰਤਣਾ। ਹਰੀਆਂ ਸਬਜ਼ੀਆਂ ਤੇ ਭੁੰਨੀ ਹੋਈ ਮੱਛੀ ਲਾਭਕਾਰੀ। ਯਾਦ ਰੱਖੋਂ ਪਰਹੇਜ਼ ਤੋਂ ਬਗੈਰ ਦਵਾਈ ਦਾ ਪੂਰਾ ਅਸਰ ਨਹੀਂ ਹੁੰਦਾ। ਇਸ ਦਾ ਹਾਲੇ ਤਕ ਕੋਈ ਸਾਈਡ ਇਫੈਕਟਰ ਰਿਪੋਰਟ ਨਹੀਂ ਹੋਇਆ ਹੈ। ਬੇਫਿਕਰ ਹੋ ਕੇ ਛਕੋ।
ਨੋਟ- ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਖਾਣ ਵਾਲੇ ਲੋਕ ਇਹ ਫੂਡ ਨਾ ਖਾਣ ਕਿਉਂਕਿ ਇਹ ਫੂਡ ਵੀ ਖੂਨ ਨੂੰ ਪਤਲਾ ਕਰਦਾ ਹੈ।

ਆਖ਼ਰ ਕੀ ਹੈ ਐਨਜੀਓਜ਼ ਦਾ ਰਾਜ਼




 ਜਿਹੜੇ ਗੱਲਾਂ ਕਰਨ ਵਿਚ ਮੋਹਰੀ ਹੁੰਦੇ ਹਨ ਪਰ ਗਾਲ੍ਹੜੀ ਹੋਣ ਦੇ ਬਾਵਜੂਦ ਕਦੇ ਕੋਈ ਸਰਗਰਮੀ ਕਰਦੇ ਨਹੀਂ ਦਿਸਦੇ। ਅਜਿਹੀ ਕਿਸਮ ਦੇ ਲੋਕ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਐਨ ਜੀ ਓ ਭਾਵ ਗੈਰ ਸਰਕਾਰੀ ਜਥੇਬੰਦੀਆਂ ਤਾਂ ਓਨਾਂ ਲੋਕਾਂ ਨੇ ਬਣਾਈਆਂ ਨੇ, ਜਿਹੜੇ ਸਰਕਾਰੀ ਫੰਡ ਖਾਣ ਵਿਚ ਮੁਹਾਰਤ ਰੱਖਦੇ ਹੁੰਦੇ ਹਨ। ਠੀਕ ਹੈ ਕਿ ਭਾਰਤ ਵਿਚ ਤੇ ਬਾਕੀ ਸੰਸਾਰ ਵਿਚ ਕਈ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਾਂ ਦੇ ਇਹੋ ਜਿਹੇ ਭੇਤ ਖੁੱਲ੍ਹਦੇ ਵੀ ਰਹੇ ਹਨ। ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਅੱਜ ਜਿਹੜਾ ਵੀ ਆਗੂ ਐਨ ਜੀ ਓ ਖੜ੍ਹੀ ਕਰਕੇ ਵਿਚਰ ਰਿਹਾ ਹੈ, ਉਹ ਸਾਰੇ ਦੇ ਸਾਰੇ ਮਿੱਤਰ ਠੱਗ ਹੀ ਹਨ! 
ਐਨ ਜੀ ਓਜ਼ ਨੇ ਸਾਰੇ ਸੰਸਾਰ ਵਿਚ ਹੀ ਓਹ ਕੰਮ ਕਰ ਕੇ ਵਿਖਾਏ ਹਨ ਜੋ ਕਿ ਸਰਕਾਰੀ ਗਰੁੱਪਾਂ ਦੇ ਸੰਸਥਾਵਾਂ ਦੇ ਲੋਕਾਂ ਨੇ ਫਰਜ਼ ਵਜੋਂ ਕਰਨੇ ਸੀ ਪਰ ਸਰਕਾਰੀ ਮੁਲਾਜ਼ਮਾਂ ਨੇ ਕੀਤੇ ਨਹੀਂ। ਜਨਤਾ ਵਿਚ ਵੀ ਬਹੁਤ ਸਾਰੇ ਲੋਕ ਚੇਤੰਨ ਹੋ ਚੁੱਕੇ ਹੁੰਦੇ ਹਨ, ਇਹੀ ਲੋਕ ਕਦੇ ਨਾ ਕਦੇ ਕੋਈ ਨਾ ਕੋਈ ਸਰਗਰਮੀ ਕਰਦੇ  ਰਹਿੰਦੇ ਹਨ। ਇਨ੍ਹਾਂ ਲੋਕਾਂ ਕਰਕੇ ਹੀ ਦੁਨੀਆਂ ਵਿਚ ਥੋੜ੍ਹੀ ਬਹੁਤ ਚੇਤਨਾ ਹੈ ਨਹੀਂ ਤਾਂ ਆਮ ਆਦਮੀ ਦੀ ਸਮਝ ਕੀ ਹੁੰਦੀ ਹੈ ਕਿ ਉਹ ਸਰਕਾਰਾਂ ਨਾਲ ਜਾਂ ਸਰਕਾਰੀ ਮਹਿਕਮਿਆਂ ਨਾਲ ਮੱਥਾ ਲਾਉਣ ਬਾਰੇ ਸੋਚ ਵੀ ਸਕੇ। 
ਐਨ ਜੀ ਓ (ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਾਂ) ਦਾ ਕੰਮ ਹਿੰਦੋਸਤਾਨ ਵਿਚ ਕੁਲ ਮਿਲਾਅ ਕੇ ਬੇਹੱਦ ਚੰਗਾ ਹੈ। ਐਨ ਜੀ ਓਜ਼ ਕਰਕੇ ਕਈ ਥਾਂਈਂ ਲੋਕਾਂ ਨੇ ਜਾਗਰੂਕ ਹੋ ਕੇ ਸੜਕਾਂ ਬਣਾਈਆਂ ਹਨ, ਟੁੱਟੇ ਪੁਲਾਂ ਦੀ ਮੁਰੰਮਤ ਕੀਤੀ ਹੈ। ਜਿੱਥੇ ਪੁੱਲਾਂ ਆਦਿ ਦੀ ਜ਼ਰੂਰਤ ਸੀ ਪਰ ਸਰਕਾਰੀ ਮੁਲਾਜ਼ਮ ਟਾਲਾ ਵੱਟਦੇ ਆ ਰਹੇ ਸੀ ਉਥੇ ਵਧੀਆ ਕੰਮ ਕਰ ਕੇ ਵਿਖਾਏ ਹਨ। ਕੁਝ ਸੰਤ-ਬਾਬੇ ਵੀ ਇਨ੍ਹਾਂ ਐਨ ਜੀ ਓਜ਼ ਕਰ ਕੇ ਲੋਕਾਂ ਵਿਚ ਵਾਹਵਾ ਨਾਮਣਾ ਵੀ ਖੱਟ ਚੁੱਕੇ ਹਨ ਤੇ ਐਮ ਐਲ ਏ ਦੀ ਚੋਣ ਲੜਨ ਦਾ ਸੁਪਨਾ ਤਕ ਪਾਲ ਰਹੇ ਹਨ। ਦੂਰ ਕੀ ਜਾਣਾ ਇਕ ਬੇਈ ਦੀ ਸੇਵਾ ਕਰਾ ਚੁੱਕਾ ਸਾਧ ਪੁਰਸ਼ ਵੀ ਹੁਣ ਸੁਰਖੀਆ ਵਿਚ ਹੈ ਤੇ ਉਸ ਦੇ ਡੇਰੇ ਜਾਇਆ ਜਾਵੇ ਤਾਂ ਉਸ ਨੇ ਨੋਟਿਸ ਬੋਰਡ ਉੱਤੇ ਆਪਣੇ ਬਾਰੇ ਛਪੀਆਂ ਤੇ ਛਪਵਾਈਆਂ ਖ਼ਬਰਾਂ ਕਟਿੰਗਾਂ ਵਜੋਂ ਲਾਈਆਂ ਹੁੰਦੀਆਂ ਹਨ। 
ਖੈਰ ਇਹ ਤਾਂ ਉਸ ਦੀ ਮਾਨਸਿਕਤਾ ਹੈ, ਉਹ ਛਪੀਆਂ ਖ਼ਬਰਾਂ ਦੀ ਕਟਿੰਗ ਨਾਲ ਜੋ ਮਰਜ਼ੀ ਕਰੇ। ਪਰ ਜੇ ਵਿਸ਼ੇ ਦੇ ਸਮੁੱਚੇ ਵਹਿਣ ਵੱਲ ਮੁੜੀਏ ਤਾਂ ਇਹ ਗੱਲ ਉੱਭਰਦੀ ਹੈ ਕਿ ਐਨ ਜੀ ਓਜ਼ ਦੇ ਕੰਮ ਘਟਾਅ ਕੇ ਨਹੀਂ ਵੇਖੇ ਜਾ ਸਕਦੇ। ਅਸੀਂ ਇਸ ਲੇਖ ਵਿਚ ਐਨ ਜੀ ਓਜ਼ ਵਲੋਂ ਹੁਣ ਤਕ ਮੁਲਕ ਵਿਚ ਹਰੇਕ ਥਾਂਈਂ ਕੀਤੇ ਕਾਰਜ਼ਾਂ ਦਾ ਵਰਣਨ ਕਰ ਵੀ ਨਹੀਂ ਸਕਦੇ। ਕਾਰਨ ਇਹ ਹੈ ਕਿ ਲੇਖ ਦਾ ਮਜ਼ਮੂਨ ਤੇ ਥਾਂ ਸੀਮਤ ਹੁੰਦੀ ਹੈ। ਅਸੀਂ ਜਿਸ ਵੀਚਾਰ ਨੂੰ ਉਭਾਰ ਕੇ ਦੱਸਣਾ ਹੈ, ਓਹ ਸਿਰਫ ਇੰਨਾ ਹੈ ਕਿ ਦੇਸ਼ ਵਿਚ ਐਨ ਜੀ ਓਜ਼ ਨੇ ਹੁਣ ਤਕ ਜਿਥੇ ਵੀ ਤੇ ਜਿੰਨੀ ਵੀ ਘਾਲਣਾ ਘਾਲ ਕੇ ਵਿਖਾਈ ਹੈ, ਨੂੰ ਹਊ ਪਰੇ ਕਹਿ ਕੇ ਨਿੰਦਿਆ ਨਹੀਂ ਜਾ ਸਕਦਾ।
ਪਰ ਫੇਰ ਗੱਲ ਇਥੇ ਆ ਕੇ ਰੁਕਦੀ ਹੈ ਕਿ ਐਨ ਜੀ ਓਜ਼ ਵਾਲਿਆਂ ਉਤੇ ਸਰਕਾਰੀ ਇਮਦਾਦ (ਫੰਡ) ਨੂੰ ਨਿੱਜੀ ਤੌਰ 'ਤੇ ਵਰਤਣ ਦੇ ਦੋਸ਼ ਕਿਉਂ ਲੱਗਦੇ ਹਨ? ਇਸ ਦਾ ਸਿੱਧਾ ਜਿਹਾ ਇਕ ਜਵਾਬ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਲੋਕਾਂ ਲਈ ਐਨ ਜੀ ਓਜ਼ ਨੂੰ ਰਜਿਸਟਰਡ ਕਰਾਉਣਾ ਤੇ ਮੁੜ ਉਸ ਐਨ ਜੀ ਓਜ਼ ਨੂੰ ਹਰਕਤ ਵਿਚ ਰੱਖਣਾ ਸੰਭਵ ਨਹੀਂ ਹੋਵੇਗਾ ਜਾਂ ਫੇਰ ਜਿਹੜੇ ਲੋਕ ਆਪਣੇ ਨਿੱਜੀ ਕਿਰਦਾਰ ਕਰ ਕੇ ਕਿਸੇ ਐਨ ਜੀ ਓਜ਼ ਵਿਚੋਂ ਕੱਢ ਦਿੱਤੇ ਜਾਂਦੇ ਹਨ, ਅਕਸਰ ਇਹੀ ਲੋਕ ਬਾਅਦ ਵਿਚ ਆਪਣੇ ਆਗੂ ਉੱਪਰ ਤੇ ਆਪਣੇ ਸਾਬਕ ਉਸਤਾਦਾਂ ਉੱਤੇ ਚਿੱਕੜ ਸੁੱਟਦੇ ਹਨ। 
ਐਨ ਜੀ ਓਜ਼ ਚਲਾਉਣੀ ਤੇ ਸਰਗਰਮੀ ਵਿਖਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਅਜਿਹੇ ਕੰਮਾਂ ਨੂੰ ਕਰਦੇ ਰੱਖਣ ਲਈ ਆਪਣਾ ਖੂਨ ਮਚਾਉਣਾ ਪੈਂਦਾ ਹੈ। ਆਪਣੀ ਜ਼ਿੰਦਗੀ ਦਾ ਕੀਮਤਾ ਸਮਾਂ ਜੋ ਕਿ ਅਸਾਂ ਆਪਣੇ ਘਰਦਿਆਂ ਜੀਆਂ ਨਾਲ ਬਿਤਾਉਣਾ ਹੁੰਦਾ ਹੈ, ਉਨ੍ਹਾਂ ਜੀਆਂ ਨਾਲੋਂ ਕੱਟ ਕੇ ਆਪਣੇ ਸਮਾਜ ਲਈ ਕੁਝ ਕਰ ਕੇ ਵਿਖਾਉਣਾ ਪੈਂਦਾ ਹੈ। ਫੇਰ ਕਿਤੇ ਜਾ ਕੇ ਸਰਕਾਰੇ ਦਰਬਾਰੇ ਜਾ ਕੇ ਮਾੜਾ ਮੋਟਾ ਨਾਂ ਬਣਦਾ ਹੈ। ਸੁਵੀਨਿਰ ਛਾਪ ਕੇ ਤੇ ਅਖ਼ਬਾਰਾਂ ਵਿਚ ਖ਼ਬਰਾ ਛਪਾ ਕੇ ਹੀ ਸਮਾਜ ਵਿਚ ਮਾੜੀ ਮੋਟੀ ਪਛਾਣ ਬਣਾਅ ਹੁੰਦੀ ਹੈ। ਸਿਰਫ ਇਹ ਕਹਿਣਾ ਕਿ ਐਨ ਜੀ ਓਜ਼ ਬਣਾ ਕੇ ਚਲਾ ਰਹੇ ਲੋਕ ਨਿਰੇ ਫੰਡ ਹੀ ਖਾ ਰਹੇ ਹਨ। ਸਾੜਾਖੋਰੀ ਤੇ ਈਰਖਾ ਤੋਂ ਵੱਧ ਕੇ ਕੁਝ ਨਹੀਂ ਹੈ। 
 Yadwinder Singh 
94653 29617