ਬੱਚਨ ਬਾਰੇ ਕੋਈ ਖ਼ਬਰ ਜਾਂ 'ਗੱਪ
ਕਥਾ' ਛਪੇ ਤਾਂ ਅਕਸਰ ਉਨ੍ਹਾਂ ਦੇ ਨਾਂ ਅੱਗੇ ਇਕ ਵਿਸ਼ੇਸ਼ਣ ਲਾਇਆ ਜਾਂਦਾ ਹੈ। ... ਉਹ
ਵਿਸ਼ੇਸ਼ਣ ਹੁੰਦਾ ਹੈ : ਸਦੀ ਕੇ ਮਹਾਨਾਇਕ ਜਾਂ ਅਖੇ, ਬੌਲੀਵੁੱਡ ਕੇ ਮਹਾਨਾਇਕ। ਜਾਂ ਬਿਗ
ਬੀ। ਸਦੀ ਦਾ 'ਮਹਾਨਾਇਕ' ਕੌਣ ਹੈ? ਤੇ 'ਨਾਇਕ' ਕੌਣ ਹੁੰਦਾ ਹੈ? ਪਹਿਲਾਂ ਇਨ੍ਹਾਂ
ਗੱਲਾਂ ਨੂੰ ਵੀਚਾਰ ਲੈਣਾ ਚਾਹੀਦਾ ਹੈ। ਸਦੀ ਭਾਵ ਯੁੱਗ। ਨਾਂ ਸ਼ੱਕ ਅਮਿਤਾਭ ਫਿਲਮੀ
ਕਿਰਦਾਰਾਂ ਨੂੰ ਨਿਭਾਉਣ ਲਈ ਵਧੀਆ ਕਲਾਕਾਰ ਹਨ। ਆਪਣੇ ਸਮੇਂ ਵਿਚ ਤੇ ਮਗਰਲੇ ਸਮਿਆਂ ਵਿਚ
ਅਮਿਤਾਭ ਦੀ ਮਾਰਕੀਟ ਬੁਲੰਦੀ ਉੱਤੇ ਰਹੀ ਹੈ। ਉਹ ਫਿਲਮਾਂ ਦਾ ਹੁਣ ਤਕ ਸਥਾਪਤ ਚੱਲਿਆ
ਆਉਂਦਾ ਕਲਾਕਾਰ ਹੈ। ਅਮਿਤਾਭ ਦਾ ਸ਼ੋਅ, ਕੌਨ ਬਨੇਗਾ ਕਰੋੜਪਤੀ, ਮੈਂ ਵੇਖਿਆ ਹੈ, ਉਨ੍ਹਾਂ
ਦੀ ਲਿਆਕਤ ਤੇ ਨਿਮਰਤਾ ਦਾ ਹਰ ਕੋਈ ਕਾਇਲ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਇਹ ਗੱਲ
ਅੱਖਾਂ ਬੰਦ ਕਰ ਕੇ ਤੇ ਕੰਨ੍ਹਾਂ ਵਿਚ ਉਂਗਲ ਦੇ ਕੇ ਪਰਵਾਨ ਕਰ ਲਈ ਜਾਵੇ ਕਿ ਉਹ ਸਦੀ ਦੇ
ਸੁਪਰਹੀਰੋ ਹਨ।ਸਾਨੂੰ
ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਭਾਵ ਕਿ ਆਮ ਜਨਤਾ ਦਾ ਨਾਇਕ ਹੀ ਅਸਲੀ ਨਾਇਕ ਤੇ
ਮਹਾਨਾਇਕ ਹੁੰਦਾ ਹੈ। ਜਿਵੇਂ ਇਕ ਮਿਸਾਲ ਦੇ ਰਹੇ ਹਾਂ। ਸਾਡੀ ਬੀਤੀ ਸਦੀ ਦਾ ਨਾਇਕ ਬਾਬਾ
ਬੰਦਾ ਸਿੰਘ ਬਹਾਦਰ ਵੀ (ਗੁਰਬਖਸ਼ ਸਿੰਘ) ਹੈ। ਬੰਦਾ ਸਿੰਘ ਬਹਾਦਰ ਨੂੰ 'ਨਾਇਕ' ਜਾਂ
'ਮਹਾਨਾਇਕ' ਕਹਿ ਲਈਏ ਤਾਂ ਸ਼ਾਇਦ ਹੀ ਕੋਈ (ਸਿਆਣਾ ਬੰਦਾ) ਉੱਜਰ ਕਰੇ ਪਰ ਕਿਸੇ ਫਿਲਮੀ
ਕਲਾਕਾਰ ਨੂੰ ਵਾਰ ਵਾਰ ਸਦੀ ਦਾ ਮਹਾਨਾਇਕ ਕਹਿਣਾ ਆਪਣੀ ਅਕਲ ਦਾ ਜਨਾਜ਼ਾ ਕੱਢਣ ਤੋਂ ਘੱਟ
ਨਹੀਂ।
ਕੱਲ੍ਹ ਕਲੋਤਰ ਨੂੰ ਕੋਈ ਜਣਾ ਉੱਠ ਕੇ ਕਿਸੇ ਹੋਰ ਫਿਲਮੀ ਕਲਾਕਾਰ ਨੂੰ ਮਹਾਨ ਨਾਇਕ ਕਹਿ ਦੇਵੇਗਾ। ਤਾਂ ਕੀ ਅਸੀਂ ਜਨਤਾ ਦੇ ਨਾਇਕ ਦੇ ਮਤਲਬ ਬਦਲ ਦਿਆਂਗੇ? ਕਿਹਨੂੰ ਕਹਾਂਗੇ? ਤੇ ਕਿਹਨੂੰ ਛੱਡਾਂਗੇ?? ਜੇ ਭੱਦੇ ਡਾਂਸ ਕਰ ਕੇ ਤੇ 'ਜੁੰਮਾ' ਜਿਹੇ ਪਵਿੱਤਰ ਸ਼ਬਦ ਨੂੰ ਜੁੰਮਾ ਚੁੰਮਾ ਦੇ ਦੇ ਜਿਹੜੇ ਕੁ-ਗੀਤ 'ਤੇ ਨੱਚਣ ਨੂੰ ਹੀ ਅਸੀਂ ਸਦੀ ਦੀ ਮਹਾਨਾਇਕੀ ਕਹਿਣਾ ਹੈ ਤਾਂ ਗੱਲ ਕਰਨ ਸੁਣਨ ਵਿਚ ਅਜੀਬ ਜਿਹੀ ਲੱਗਦੀ ਹੈ।
ਸਗੋਂ ਬੰਦਾ ਸਿੰਘ ਬਹਾਦਰ, ਭਾਰਤ ਦੀ ਬੀਤੀ ਸਦੀ ਦਾ, ਮਹਾਨਾਇਕ ਹੈ। ਬੰਦਾ ਸਿੰਘ ਬਹਾਦਰ ਹੀ ਸੀ, ਜਿਹਨੇ ਬਰਾਗੀ ਮੰਡਲਾਂ ਵਿਚੋਂ ਨਿਕਲ ਕੇ ਇਨਕਲਾਬੀ ਗਿਆਨ ਲੈ ਕੇ ਆਪਣੇ ਸਮਿਆਂ ਦੇ ਪੰਜਾਬ ਨੂੰ ਜਰਵਾਣਿਆਂ ਤੋਂ ਮੁਕਤ ਕਰਾਇਆ ਤੇ ਜ਼ਮੀਨ ਓਸੇ ਦੇ ਨਾਂ ਕਰਾ ਦਿੱਤੀ ਜਿਹੜਾ ਵਾਹੀ ਕਰਦਾ ਸੀ। ਹੋਰ ਕਈ ਸਮਾਜਕ ਸੁਧਾਰ ਕੀਤੇ।
ਜੇ ਤਾਂ ਅਮਿਤਾਭ ਐਮਪੀ ਬਣ ਕੇ ਲੋਕਾਂ ਦੇ ਲਾਗੇ ਹੋ ਗਏ ਹੁੰਦੇ ਜਾਂ ਲੋਕਾਂ ਦੇ ਆਗੂ ਵਜੋਂ ਪਰਵਾਨ ਹੋ ਗਏ ਹੁੰਦੇ ਤਾਂ ਵੀ ਮੰਨ ਲੈਂਦੇ ਕਿ ਲੋਕ-ਨਾਇਕ ਹਨ।
ਇਹਦੇ ਨਾਲੋਂ ਲੌਫਟਰ ਚੈਲੰਜ ਵਿਚ ਜਿਵੇਂ ਅਰਚਣਾ ਪੂਰਨ ਸਿੰਹ ਹੱਸਦੀ ਹੈ, ਕਹਿ ਦਿਉਂ ਵਈ ਅਰਚਣਾ, ਸਦੀ ਦੀ, ਮਹਾ ਨਾਇਕਾ ਹੈ।
ਅਮਿਤਾਭ ਬਾਰੇ ਗੱਲ ਕਰੀਏ ਤਾਂ ਮੈਂ ਅਮਿਤਾਭ ਦੀ ਫਿਲਮੀ ਕਲਾ ਦੇ ਕੱਟੜ ਪ੍ਰਸ਼ੰਸਕਾਂ ਨਾਲ ਗੱਲ ਕੀਤੀ ਹੈ! ਉਹ ਆਪ ਦੱਸਦੇ ਹਨ ਕਿ ਇਸ ਕਲਾਕਾਰ ਨੇ ਯਕੀਨਨ ਇਹੋ ਜਿਹਾ ਕੋਈ ਕੰਮ ਕਰ ਕੇ ਨਹੀਂ ਵਿਖਾਇਆ ਕਿ ਉਸ ਨੂੰ ਨਾਇਕ ਜਾਂ ਮਹਾਨਾਇਕ ਕਹਿ ਦਿੱਤਾ ਜਾਵੇ।
-ਵਿ. ਰਸ. ਫੀਚਰਜ਼
ਨੋਟ - ਤੁਹਾਨੂੰ ਇਸ ਬਗਾਲ ਦੇ ਲੇਖ ਕਿਹੋ ਜਿਹੇ ਲੱਗਦੇ ਹਨ। ਫੀਡ ਬੈਕ ਭੇਜੋ। ਆਪਣਾ ਕੋਈ ਮੈਟਰ ਛਪਿਆ ਵੇਖਣਾ ਚਾਹੁੰਦੇ ਹੋ ਤਾਂ ਈਮੇਲ ਕਰੋ। ਜਾਂ ਫੋਨ ਕਰੋ।

No comments:
Post a Comment